top of page

ABOUT US

Image by Andhika Y. Wiguna

A.G AGRO & TECH ਇੱਕ ਖੇਤੀ ਅਧਾਰਿਤ ਯੂਟਿਊਬ ਚੈਨਲ ਹੋਣ ਦੇ ਨਾਲ ਨਾਲ ਖੇਤੀ-ਬਾੜੀ  ਦੇ ਨਾਲ ਸੰਬੰਧਿਤ ਮੁਸ਼ਕਲਾਂ ਨੂੰ ਨਵੀਆ ਤਕਨੀਕਾਂ, ਪੁਰਾਣੇ ਤਜਰਬਿਆਂ ਅਤੇ ਮਾਹਿਰਾ ਦੀ ਰਾਏ ਨਾਲ ਹੱਲ ਕਰਨਾ ਤੇ ਕਿਸਾਨੀ ਖੇਤਰ ਨੂੰ ਤਕਨੀਕੀ ਸਹਾਇਤਾ ਦੇਣਾ ਮੁੱਖ ਟੀਚਾ ਹੈ। ਭਾਰਤੀ ਅਰਥ ਵਿਵਸਥਾ ਵਿੱਚ ਖੇਤੀ ਦਾ ਅਹਿਮ ਯੋਗਦਾਨ ਹੋਣ ਕਰਕੇ ਖੇਤੀ-ਬਾੜੀ ਨੂੰ ਸਮੇ ਦਾ ਹਾਣੀ ਬਣਾਉਣ ਲਈ ਇੱਕ ਨਵੀਂ ਸੋਚ, ਨਵੀਂ ਦਿਸ਼ਾ ਦੇਣ ਵਿੱਚ ਲਾਹੇਵੰਦ ਸਾਬਿਤ ਹੋਵੇਗਾ। ਕਿਸਾਨ ਆਪਣੀਆ ਖੇਤੀ ਸੰਬੰਧੀ ਮੁਸ਼ਕਲਾਂ ਦਾ ਹੱਲ ਅਸਾਨੀ ਨਾਲ ਖੇਤੀ-ਬਾੜੀ ਵਿਸ਼ਾ ਮਾਹਿਰਾ ਨਾਲ ਸਿੱਧੇ ਤੋਰ ਤੇ ਜੁੜ ਕੇ ਕਰ ਸਕਣਗੇ। ਇਸ ਦੇ ਨਾਲ-ਨਾਲ ਅਸੀਂ ਮਹੱਤਵਪੂਰਨ ਜਾਣਕਾਰੀ ਜਿਵੇ ਕਿ  ਖੇਤੀ ਮਾਹਿਰਾ ਦੇ ਜ਼ਰੂਰੀ ਨੁਕਤੇ, ਰਿਸਰਚ, ਖੇਤੀ ਪ੍ਰਦਰਸ਼ਣੀਆ ਦੀ ਵਿਡੀਓਗ੍ਰਾਫੀ ਦੇ ਮਾਧਿਅਮ ਨਾਲ ਅਸਾਨ ਤੇ ਸਰਲ ਭਾਸ਼ਾ ਵਿੱਚ ਸਾਡੇ YouTube channel ਤੇ ਉਪਲਬਧ ਕਰਵਾੲੀ ਜਾਵੇਗੀ । ਸਫਲ ਕਿਸਾਨਾਂ ਨੂੰ ਆਪਣੇ ਤਜਰਬਿਆਂ ਦੀ ਸਾਂਝ ਪਾਉਣ ਲਈ ਇੱਕ ਵੱਡੇ ਪੱਧਰ ਤੇ ਰੂਬਰੂ ਕੀਤਾ ਜਾਵੇਗਾ। ਜਿਸ ਦੇ ਸਿੱਟੇ ਵੱਜੋ ਇਹ  ਵਿਦਿਆਰਥੀ ਵਰਗ ਤੇ ਕਿਸਾਨ ਭਰਾਵਾਂ ਲਈ ਲਾਹੇਵੰਦ ਰਹੇਗਾ।  ਖੇਤੀ ਨਾਲ ਸੰਬੰਧਿਤ ਟੈਕਨੋਲੋਜੀ ਤੇ ਵੀ ਖ਼ਾਸ ਪ੍ਰੋਗਰਾਮ ਹੋਇਆ ਕਰਨਗੇ ਜਿਸ ਵਿੱਚ ਮਾਹਿਰ ਆਪਣੇ ਵਿਚਾਰਾਂ ਦੀ ਸਾਂਝ ਕਿਸਾਨ ਭਰਾਵਾਂ ਅਤੇ ਵਿਦਿਆਰਥੀਆ ਨਾਲ ਪਾਉਣਗੇ । ਆਓ ਸਭ ਮਿਲ ਕੇ ਨਵਾਂ ਵਿਕਸਿਤ ਭਾਰਤ ਬਣਾਈਏ, ਨਵੀਂ ਸੋਚ ਅਪਣਾਈਏ, ਨਵੀਂ ਖੇਤੀ ਕ੍ਰਾਂਤੀ ਲੈਕੇ ਆਈਏ ਆਓ ਆਪਣਾ ਵਾਤਾਵਰਨ ਤੇ ਕੁਦਰਤ ਪ੍ਰਤੀ ਬਣਦਾ ਫਰਜ ਨਿਭਾਈਏ ਆਪਣੇ ਕੀਮਤੀ ਕੁਦਰਤੀ ਸਰੋਤ ਸਾਂਭੀਏ। ਸਾਡੀ ਟੀਮ ਨਾਲ ਜੁੜਨ ਲਈ ਸਾਡਾ ਚੈਂਨਲ ਸਬਸਕਰਾਈਬ ਕਰੋ ਧੰਨਵਾਦ।

A.G AGRO & TECH ਖੇਤੀ-ਬਾੜੀ ਵਿਸ਼ੇ ਦੀਆ ਸਾਰੀਆਂ ਸ਼ਾਖਾਵਾਂ ਦੀ ਜਾਣਕਾਰੀ ਇਸ ਚੈਂਨਲ ਜਾ ਵੈਬਸਾਈਟ ਦੇ ਮਾਧਿਅਮ ਨਾਲ ਕਿਸਾਨਾਂ, ਵਿਦਿਆਰਥੀਆ ਤੇ ਰਿਸਰਚ ਸਕੋਲਰ ਵਿਗਿਆਨੀਆ ਤੱਕ ਅਸਾਨੀ ਨਾਲ ਪ੍ਰਸਾਰਨ ਕਰੇਗਾ। ਮੁੱਖ ਰੂਪ ਵਿੱਚ ਸੰਬੰਧਿਤ ਵਿਸ਼ੇ ਜਿਵੇਂ ਕਿ ਫਸਲਾਂ ਦੀ ਜਾਣਕਾਰੀ , ਮਿੱਟੀ ਬਾਰੇ ਜਾਣਕਾਰੀ,  ਬਿਮਾਰੀਆਂ ਮੁਕਤ ਉਪਜ, ਨਵੀਆ ਕਿਸਮਾਂ ਦੇ ਸੰਬੰਧੀ , ਫਲ ਵਿਗਿਆਨ , ਫੁੱਲਾਂ ਦੀ ਖੇਤੀ , ਮਧੂਮੱਖੀ ਪਾਲਣ, ਮੁਰਗ਼ੀ ਪਾਲਣ, ਪਸ਼ੂ ਪਾਲਣ, ਮੱਛੀ ਪਾਲਣ ਵਿਸ਼ਿਆਂ ਦੇ ਨਾਲ-ਨਾਲ ਅੱਤ ਆਧੁਨਿਕ ਮਸ਼ੀਨਰੀ ਤੇ ਨਵੀਂ ਟੈਕਨੋਲੋਜੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਪਰੋਕਤ ਵਿਸ਼ਿਆਂ ਦੇ ਮਾਹਿਰ ਸਾਹਿਬਾਨਾਂ ਨਾਲ ਤੁਸੀ ਇਹਨਾਂ ਮਾਧਿਅਮਾ ਰਾਹੀ  ਸਿੱਧਾ ਜੁੜ ਸਕਦੇ ਹੋ।

 ਪ੍ਰੋਗਰਾਮ ਵਿਸ਼ੇ 

 

 

 

A.G AGRO & TECH As well as being an agriculture based YouTube Channel. The main goal is to solve the problems related to an agriculture with the help of new techniques and old experience and with the opinion of experts and to provide technical assistance to the farming sector.  As agriculture is an important contributor to the Indian economy, it will be useful to give a new direction to agriculture to keep pace with the times.  Farmers will be able to solve their agricultural problems easily with the help of agriculturist. In addition, important information will be available on our YouTube channel in simple and easy language through important expert points, research, videography of agricultural exhibitions.  Successful farmers will be brought together on a grand scale to share their experiences.  As a result it will be beneficial for all the students and farmers.  There will also be a special program on technology related to agriculture. Experts will talk about the benefits of sharing their ideas.  Let us all together build a newly developed India, adopt a new way of thinking, bring about a new agricultural revolution. Let us fulfill our duty towards the environment and nature.  Subscribe to our channel to join our team. Thank you.

A.G Agro & Tech will easily disseminate information of all branches of agriculture to farmers, students and research scholars through this channel or website.  Mainly finance related topics like crop related to agriculture, disease free productivity, various of new varieties, horticulture, floriculture, bee keeping, poultry, animal husbandry, fisheries as well as new machinery and technology .  And information on new technologies will be provided.  You are directly connected with the experts in the above subjects.

Fields of Capture

                                                           

  • ਖੇਤੀ-ਬਾੜੀ 

  • ਬਾਗਬਾਨੀ 

  • ਔਰਗੈਨਿਕ ਖੇਤੀ 

  • ਵਾਤਾਵਰਣ ਵਿਗਿਆਨ 

  • ਜੰਗਲਾਤ 

  • ਕੀੜੇ ਮਕੋੜੇ ਪ੍ਰਬੰਧਨ 

  • ਮਿੱਟੀ ਵਿਗਿਆਨ 

  • ਖੇਤੀ-ਬਾੜੀ ਮੰਡੀਕਰਨ 

  • ਖੇਤੀ-ਬਾੜੀ ਬਿਜਨਸ ਪ੍ਰਬੰਧ 

  • ਖਾਦ ਪਦਾਰਥ ਤੇ ਪ੍ਰੋਸੈਸਿੰਗ 

  • ਪੌਦਾ ਖਾਦ  ਤੱਤ ਪ੍ਰਬੰਧ 

  • ਪਸ਼ੂ ਵਿਗਿਆਨ 

  • ਮੱਛੀ ਪਾਲਣ 

  • ਮੱਧੂ ਮੱਖੀ ਪਾਲਣ 

  • ਖੂੰਬ ਦੀ ਖੇਤੀ 

  • ਖੇਤ ਪ੍ਰਦਰਸ਼ਣੀ 

  • ਅੱਤ ਆਧੁਨਿਕ ਖੇਤੀ ਮਸ਼ੀਨਰੀ ਅਤੇ ਤੱਕਨੀਕ

  • Food and processing 

  • Plant pathology 

  •  Animal science 

  • Fisheries farming 

  • Bee keeping 

  •  Mushroom farming 

  •  Field demonstration 

  •  Farm power machinery 

  •  Agriculture 

  •  Horticulture 

  •  Organic farming 

  •  Environmental science 

  • Forestry 

  • Entomology 

  • Soil science 

  • Agricultur marketing 

  •  Agricultur businesses management

bottom of page